ਅੱਜ ਅਫਸੋਸ ਨਾਲ ਕਹਿਣਾ ਪੇੰਦਾ ਹੈ ਕਿ ਪੰਜਾਬ ਦਾ ਸਿਖ ਸੁੱਤਾ ਪਿਆ ਹੈ

“ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫ਼ਤਿਹ ॥”

ਕੀ ਕਦੀ ਸਿਖਾ ਨੂ ਇਨਸਾਫ਼ ਮਿਲ ਸਕਦਾ ਹੈ ????
ਕੀ ਭਾਰਤੀ ਕਨੂੰਨ ਸਭ ਨੂੰ ਇੱਕੋ ਤਕੜੀ ਤੇ ਤੋਲ ਰਿਹਾ ਹੈ???
ਕੀ ਇਹ ਭਾਰਤੀ ਫਾਂਸੀ ਦੇ ਰੱਸੇ ਸਿਰਫ ਸਿਖ ਕੋਮ ਦੇ ਗਲਾਂ ਲਈ ਹੀ ਬਣੇ ਹੋਏ ਹਨ… ?
ਧੱਕਾ ਸਾਡੇ ਨਾਲ ਹੀ ਕਿਓ…?
ਅਸੀਂ ਆਪਣੇ ਕੋਮੀ ਸਿਖ ਵੀਰਾਂ ਲਈ ਆਵਾਜ ਕਿਓ ਨਹੀ ਚੁੱਕਦੇ ?
1 . ਜਦ ਸਰਸੇ ਵਾਲੇ ਜਾ ਕੋਈ ਅਨਾ ਹਜਾਰੇ ਵਾਗ ਜਾ ਕੋਈ ਹੋਰ ਡੇਰੇਦਾਰ ਭੁਖ ਹੜ੍ਹਤਾਲ ਜਾ ਧਰਨੇ ਤੇ ਬੇਠੇ ਪੰਜਾਬ ਸਰਕਾਰ ਉਸ ਨੂ ਪ੍ਰੋਟੇਕ੍ਸ਼ਨ ਦਿੰਦੀ ਹੈ
ਸਾਡੇ ਗੁਰੂ ” ਧੰਨ ਧੰਨ ਸ੍ਹਿ ਗਰੰਥ ਸਾਹਿਬ ਜੀ ” ਦੀ ਕੋਈ ਬੇਅਦਬੀ ਕਰੇ , ਸਾਨੂ ਆਵਾਜ ਉਠਾਉਣ ਦਾ ਵੀ ਕੋਈ ਹੱਕ ਨੀ ਦਿੰਦੀ ਇਹ ਸਰਕਾਰ ਸਾਡੇ ਸ਼ਾਂਤਮਈ ਧਰਨੇ ਤੇ ਲਾਠੀਯਾ ਵਰਸਾਇਆ ਜਾਂਦੀਆ ਨੇ ਸਿਰਫ ਲਾਠੀ ਚਾਰਜ ਨਾਲ ਵੀ ਏਨਾ ਦਾ ਮਨ ਨੀ ਭਰਦਾ ਗੋਲੀਆ ਦੀ ਬਰਸਾਤ ਵੀ ਕੀਤੀ ਜਾਂਦੀ ਹੈ
2 . ਅਨਾਂ ਹਜਾਰੇ ਦੀ ਭੁਖ ਹੜ੍ਹਤਾਲ ਨੂੰ ਲਗਾਤਾਰ 12 ਦਿਨ ਹਰ ਮੀਡਿਆ ਚੈਨਲ ਤੇ ਦਿਖਾਆ ਗਿਆ ! ਹਰ ਦਿਨ ਹਰ ਇਕ ਇਕ ਮਿਨਟ ਦੀ ਖਬਰ ਸਾਰੇ ਚੈਨਲਾ ਤੇ ਲਾਇਵ ਦਿਖਾਈ ਗਈ ……ਕਿਓ ? …………………………ਕਿਓਂਕਿ ਓਹ ਕੋਈ ਸਿਖ ਨੀ ਸੀ |
ਬਾਪੁ ਸੂਰਤ ਸਿੰਘ ਜੀ ਨੂ ਅਜ 297 ਦਿਨ ਹੋ ਗਏ ਭੁਖ ਹੜ੍ਹਤਾਲ ਤੇ ਬੈਠਿਆ ਕਿਸੇ ਨਿਊਜ ਚੈਨਲ ਤੇ ਕੋਈ ਖਬਰ ਨਹੀ ਦਿਖਾਈ ਗਈ
ਕਿਓਕੀ ਭੁਖ ਹੜ੍ਹਤਾਲ ਦਾ ਕਾਰਨ ਬੰਦੀ ਸਿੰਘਾ ਦੀ ਰਿਹਾਈ ਜੋ ਸਿੰਘ 30 ਸਾਲ ਤੋ ਜੇਲਾਂ ਅੰਦਰ ਆਪਣੀ ਸਜਾ ਭੁਗਤ ਚੁਕੇ ਹਨ ਓਨਾ ਨੂ ਰਿਹਾਈ ਦਿਤੀ ਜਾਵੇ |
…… ਏਨਾ ਵਿਤਕਰਾ ਕਿਓ ,,?
ਕਿਓ ਸਾਨੂੰ ਸਾਡੇ ਅਧਿਕਾਰ ਸਾਡੇ ਹੱਕ ਦੇਸ਼ ਅਜਾਦ ਹੋਣ ਦੇ 65 ਸਾਲ ਤੋਂ ਬਾਅਦ ਵੀ ਨਹੀ ਮਿਲੇ …?
ਸਾਡੇ ਭੋਲੇ ਪਨ ਦਾ ਫਾਇਦਾ ਇਹ ਸਰਕਾਰਾਂ ਉਠਾਉਦੀਆ ਆਇਆਂ ਨੇ ਤੇ ਲਗਦਾ ਉਠਾਉਦੀਆ ਰਹਿਣਗੀਆਂ…
ਜੱਦ ਦੇਸ਼ ਤੇ ਆਫਤ ਆਨ ਪੇੰਦੀ ਹੈ ਫਿਰ ਸਿਖ ਜੋਧੇ ਹੀ ਇਹਨਾ ਨੂੰ ਅਜਾਦ ਕਰਵਾਉਂਦੇ ਨੇ…
ਪਰ ਅੱਜ ਦੇਸ਼ ਨੂੰ ਅਜਾਦ ਕਰਵਾਉਣ ਵਾਲਾ ਖੁਦ ਅਜਾਦ ਨਹੀ…
ਸਿਖ ਕੋਮ ਤੇ ਹੁਣ ਤੱਕ ਜੁਲਮ ਹੁੰਦਾ ਆਇਆਂ ਪਰ ਸਿਖ ਕੋਮ ਨੂੰ ਇਕ ਵਰਦਾਨ ਵੀ ਹੈ ਕੀ ਜੱਦ ਜੱਦ ਜੁਲਮ ਦੀ ਤਲਵਾਰ ਸਿਖ ਕੋਮ ਤੇ ਭਾਰੂ ਪੇਂਦੀ ਹੈ ਉਹ ਹਥਿਆਰ ਚੂਕਨ ਤੋਂ ਪਿਛੇ ਨਹੀ ਹੱਟਦਾ…
ਬਾਹਮਣੀ ਸੋਚ ਦੀਆਂ ਅਦਾਲਤਾਂ ਤੋਂ ਸਿਖ ਨੂੰ ਕਦ ਇਨਸਾਫ਼ ਮਿਲੇਆਂ ਹੈ…
ਇਹਨਾ ਭਾਰਤੀ ਕਨੂੰਨਾ ਤੋਂ ਇਕ ਸਿਖ ਲਈ ਇਨਸਾਫ਼ ਦੀ ਆਸ ਕਰਨੀ ਪਾਣੀ ਵਿਚ ਮਧਾਣੀ ਮਾਰਨ ਵਾਲੀ ਗੱਲ ਹੈ…
1984 ਦੇ ਸਿੱਖ ਕਤਲੇਆਮ ਦੇ ਇਨਸਾਫ਼ ਅਤੇ ਪੰਜਾਬ ’ਚ ਝੂਠੇ ਪੁਲਿਸ ਮੁਕਾਬਲਿਆਂ ’ਚ ਮਾਰੇ ਗਏ 25 ਹਜ਼ਾਰ ਤੋਂ ਵਧੇਰੇ ਸਿੱਖ ਨੌਜਵਾਨ ਦੇ ਮਾਮਲੇ, ਜਿਹੜੇ ਅਣਪਛਾਤੀਆਂ ਲਾਸ਼ਾਂ ਬਣਾ ਛੱਡੇ ਸਨ, ਬਾਰੇ ਭਾਰਤੀ ਨਿਆਂਪ੍ਰਣਾਲੀ ਵੱਲੋਂ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਮਾਮਲਿਆਂ ਨੂੰ ਲਟਕਾਉਣ ਜਾਂ ਦੋਸ਼ੀਆਂ ਨੂੰ ਬਰੀ ਕਰ ਦੇਣ ਦੇ ਫੈਸਲਿਆਂ ਨਾਲ, ਇਨਸਾਫ਼ ਦਾ ਲਗਾਤਾਰ ਕਤਲ ਕੀਤਾ ਜਾ ਰਿਹਾ ਹੈ। ਜਿਹੜਾ ਸਿਖ ਲਾਸ਼ਾਂ ਦਾ ਹਿਸਾਬ ਮੰਗਦਾ ਉਸ ਨੂ ਖੁਦ ਲਾਸ਼ ਬਣਾ ਦਿੱਤਾ ਜਾਂਦਾ ਹੈ
.ਇਹ ਦੇਸ਼ ਸਿਖਾਂ ਵਾਸਤੇ ਨਾ ਕਦੇ ਸੀ ਤੇ ਨਾ ਕਦੇ ਹੋਵੇਗਾ………
ਸਾਡਾ ਪੰਜਾਬ ਵੀ ਸਾਡੇ ਤੋ ਖੋ ਲਿਆ ਗਿਆ ਹੈ ਤੇ ਅੱਜ ਕਿਥੇ ਗਏ ਸਾਡੇ ਪੰਜਾਬ ਦੇ ਪੰਜ ਦਰਿਯਾ ?
ਸਾਡੀ ਕੋਮ ਦੇ ਮਾੜੇ ਲੀਡਰਾਂ ਦੀਆਂ 1947 ਵਿਚ ਕੀਤੀਆਂ ਗਲਤੀਆਂ ਦਾ ਪਤਾ ਨਹੀਂ ਹੋਰ ਕਿਨਾ ਕੁ ਮੁਲ ਤਾਰਨਾ ਪਵੇਗਾ ਸਿਖ ਕੋਮ ਨੂ….
ਜਾਲਮ ਵੀ ਤਦ ਤਕ ਹੀ ਜੁਲਮ ਕਰ ਸਕਦਾ ਜਦ ਤਕ ਤੁਸੀਂ ਉਸ ਨੂੰ ਸਹਾਰਦੇ ਹੋ। ਅਸੀਂ ਉਸ ਯੋਧੇ ਮਾਂਹਾਬਲੀ ਨਿਡਰ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦੀ ਸੰਤਾਨ ਹਾਂ ਜਿਸ ਨੇ ਦੁਜੀ ਕੋਮ ਲਈ ਅਪਣੇ ਗੁਰੂ ਨੂੰ ਪਿਤਾ ਨੂੰ ਕੋਮ ਤੇ ਵਾਰ ਦਿਤਾ ਸੀ ।
ਉਹਨਾਂ ਨੇ ਵੀ ਉਸ ਸਮੇਂ ਦੀ ਹਕੁਮਤ ਨੂੰ ਜਾਲਮ ਦਸਕੇ ਉਸਦਾ ਟਾਕਰਾ ਕੀਤਾ ..
ਖਾਲਸਾ ਜੀ ਜੇ ਜੁਲਮ ਕਰਣਾ ਪਾਪ ਹੈ ਤਾਂ ਸੇਹਿਨਾ ਵੀ ਪਾਪ ਹੈ । ਜਾਲਮ ਦੇ ਪਾਪ ਵਿਚ ਉਸ ਦੇ ਸਾਥੀ ਨਾ ਬਣੋ ਅਤੇ ਇਹ ਵੀ ਯਾਦ ਰਖੋ ਸਿਰਫ ਜਾਲਮ ਹੀ ਸਾਡਾ ਵੈਰੀ ਹੈ ਫੇਰ ਭਾਵੇਂ ਉਹ ਅਪਣੇ ਆਪ ਨੂੰ ਸਿਖ ਦਸਣ ਵਾਲਾ ਬੇਅੰਤ ਹੀ ਕਿਓ ਨ ਹੋਵੇ .100 ਵੇਰੀ ਨਾਲੋਂ ਇਕ ਗਦਾਰ ਖਤਰਨਾਕ ਹੂੰਦਾ । ਤੇ ਉਹਨਾਂ ਨੂੰ ਸਜਾ ਦੇਣਾ ਕੋਈ ਮਾੜੀ ਗਲ ਨਹੀ .
ਮੇਰੀ ਕੋਮ ਦੇ ਉਹਨਾਂ ਵੀਰ ਭੈਣਾਂ ਨੂੰ ਬੇਨਤੀ ਹੈ ਜੋ ਚੁਪ ਬੈਠੇ ਹਨ ਕੀ ਗਲਤ ਨੂੰ ਗਲਤ ਕਹਿਣ ਦਾ ਜਿਗਰਾ ਰਖੋ……
ਬਾਕੀ ਅਕਾਲਪੁਰਖ ਆਪੇ ਰਿਹਮਤ ਕਰੇਗਾ ।
ਹੁਣ ਹਲਾਤ ਪਹਿਲਾ ਜੇ ਨਹੀ ਰਹਿ ਅੱਜ ਸਿਖ ਜੇ ਕਰਨਾ ਚਾਹੇ ਤਾਂ ਬਹੁਤ ਕੁਛ ਕਰ ਸਕਦਾ ਹੈ ਅੱਜ ਸਿਖ ਕੋਮ ਕੋਲ ਮੀਡਿਆ ਪਾਵਰ ਹੈ ਸਾਡੇ ਸਿਖ ਉੱਚੇ ਉੱਚੇ ਸਰਕਾਰੀ ਓਹਦੀਆਂ ਉੱਤੇ ਹਨ ਸਬ ਕੁਛ ਸਾਰੀਆਂ ਪਾਵਰਾ ਅਕਾਲ ਪੁਰਖ ਨੇ ਸਾਨੂੰ ਬਕਸਛੀਆਂ ਹਨ … ਪਰ ਅਫਸੋਸ ਦੀ ਗੱਲ ਕੇ ਜਿਹਨਾ ਕੋਲ ਇਹ ਪਾਵਰਾਂ ਨੇ ਉਹ ਸੁੱਤੇ ਹੋਏ ਨੇ ਕੁਛ ਵਿਕੇ ਹੋਏ ਨੇ ਸੋ ਸੁਤੇ ਹੋਇਓ ਜਾਗੋ ਅਤੇ ਆਪਣਾ ਫਰਜ ਪਛਾਨੋ… ਅੰਨੀ ਸਰਕਾਰਾਂ ਸਾਡੇ ਮਸਲੇ ਦਾ ਕੋਈ ਹੱਲ ਨਹੀ ਸਰਕਾਰਾਂ ਆਪ ਇਕ ਮਸਲਾ ਹੈ…

ਅੱਜ ਅਫਸੋਸ ਨਾਲ ਕਹਿਣਾ ਪੇੰਦਾ ਹੈ ਕਿ ਪੰਜਾਬ ਦਾ ਸਿਖ ਸੁੱਤਾ ਪਿਆ ਹੈ 

ਆਪਣੇ ਵਿਚਾਰ ਕੋਮੇੰਟ ਵਿਚ ਜਰੁਰ ਦਿਓ ਜੀ


Leave a Reply